Gallery ਨੂੰ ਮਿਲੋ, ਇੱਕ ਸਮਾਰਟ, ਹਲਕੀ ਅਤੇ ਤੇਜ਼ ਫ਼ੋਟੋ ਅਤੇ ਵੀਡੀਓ ਗੈਲਰੀ ਜਿਸਨੂੰ Google ਨੇ ਤੁਹਾਡੀ ਮਦਦ ਕਰਨ ਲਈ ਬਣਾਇਆ ਹੈ:
✨ ਸਵੈਚਲਿਤ ਪ੍ਰਬੰਧਨ ਨਾਲ ਫ਼ੋਟੋਆਂ ਵਧੇਰੇ ਤੇਜ਼ੀ ਨਾਲ ਲੱਭੋ
😎 ਸਵੈ-ਸੁੰਦਰੀਕਰਨ ਵਰਗੇ ਸੰਪਾਦਨ ਟੂਲਾਂ ਨਾਲ ਆਪਣਾ ਸ਼ਾਨਦਾਰ ਰੂਪ ਦੇਖੋ
🏝️ ਘੱਟ ਡਾਟਾ ਵਰਤੋ - ਆਫ਼ਲਾਈਨ ਕੰਮ ਕਰਦੀ ਹੈ, ਸਭ ਕੁਝ ਛੋਟੇ ਐਪ ਆਕਾਰ ਵਿੱਚ
ਸਵੈਚਲਿਤ ਪ੍ਰਬੰਧਨ
ਹਰ ਰਾਤ, Gallery ਐਪ ਸਵੈਚਲਿਤ ਤੌਰ 'ਤੇ ਤੁਹਾਡੀਆਂ ਫ਼ੋਟੋਆਂ ਨੂੰ ਲੋਕਾਂ, ਸੈਲਫ਼ੀਆਂ, ਕੁਦਰਤ, ਪਾਲਤੂ-ਪਸ਼ੂਆਂ, ਦਸਤਾਵੇਜ਼ਾਂ, ਵੀਡੀਓ ਅਤੇ ਫ਼ਿਲਮਾਂ ਮੁਤਾਬਕ ਗਰੁੱਪਬੱਧ ਕਰੇਗੀ।
Gallery ਐਪ ਤੁਹਾਨੂੰ ਵਿਵਸਥਿਤ ਰਹਿਣ ਵਿੱਚ ਮਦਦ ਕਰਦੀ ਹੈ, ਤਾਂ ਕਿ ਤੁਹਾਡੇ ਦੋਸਤ ਜਾਂ ਪਰਿਵਾਰਕ ਮੈਂਬਰ ਦੀ ਫ਼ੋਟੋ ਲੱਭਣ ਵਿੱਚ ਤੁਹਾਨੂੰ ਘੱਟ ਸਮਾਂ ਲੱਗੇ ਅਤੇ ਤੁਸੀਂ ਉਨ੍ਹਾਂ ਨਾਲ ਵੱਧ ਤੋਂ ਵੱਧ ਯਾਦਾਂ ਸਾਂਝੀਆਂ ਕਰ ਸਕੋ।*
ਸਵੈ-ਸੁੰਦਰੀਕਰਨ
Gallery ਵਿੱਚ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਫ਼ੋਟੋ ਸੰਪਾਦਨ ਟੂਲ ਹਨ, ਜਿਵੇਂ ਕਿ ਸਵੈ-ਸੁੰਦਰੀਕਰਨ ਜੋ ਇੱਕ ਟੈਪ ਨਾਲ ਤੁਹਾਡੀਆਂ ਫ਼ੋਟੋਆਂ ਨੂੰ ਚਾਰ ਚੰਨ ਲਗਾਉਂਦਾ ਹੈ।
ਫੋਲਡਰ ਅਤੇ SD ਕਾਰਡ ਸਮਰਥਨ
ਮਨਮਰਜ਼ੀ ਮੁਤਾਬਕ ਫ਼ੋਟੋਆਂ ਨੂੰ ਵਿਵਸਥਿਤ ਕਰਨ ਲਈ ਫੋਲਡਰ ਵਰਤੋ। ਇਹ ਸਭ ਹੋਣ ਵੇਲੇ ਵੀ ਤੁਸੀਂ ਆਸਾਨੀ ਨਾਲ ਉਨ੍ਹਾਂ ਨੂੰ ਦੇਖ ਸਕੋਗੇ, SD ਕਾਰਡ ਤੋਂ ਜਾਂ ਉਸ ਵਿੱਚ ਕਾਪੀ ਕਰ ਸਕੋਗੇ ਅਤੇ ਟ੍ਰਾਂਸਫ਼ਰ ਕਰ ਸਕੋਗੇ।
ਕਾਰਗੁਜ਼ਾਰੀ
Gallery ਐਪ ਦਾ ਫ਼ਾਈਲ ਆਕਾਰ ਬਹੁਤ ਛੋਟਾ ਹੈ, ਇਸਦਾ ਮਤਲਬ ਹੈ ਕਿ ਤੁਹਾਡੀਆਂ ਖੁਦ ਦੀਆਂ ਫ਼ੋਟੋਆਂ ਲਈ ਕਿਤੇ ਵੱਧ ਥਾਂ ਹੈ। ਇਹ ਸਭ ਹੋਣ ਵੇਲੇ ਤੁਹਾਡੇ ਡੀਵਾਈਸ ਦੀ ਘੱਟ ਮੈਮੋਰੀ ਵਰਤੀ ਜਾਂਦੀ ਹੈ - ਤਾਂ ਕਿ ਇਸ ਨਾਲ ਤੁਹਾਡਾ ਫ਼ੋਨ ਹੌਲੀ ਨਾ ਹੋਵੇ।
ਆਫ਼ਲਾਈਨ ਕੰਮ ਕਰਦੀ ਹੈ
ਆਫ਼ਲਾਈਨ ਵਰਤਣ ਲਈ ਸੁਯੋਗ ਬਣਾਈ ਗਈ, Gallery ਐਪ ਤੁਹਾਡਾ ਸਾਰਾ ਡਾਟਾ ਵਰਤੇ ਬਿਨਾਂ ਤੁਹਾਡੀਆਂ ਸਾਰੀਆਂ ਫ਼ੋਟੋਆਂ ਅਤੇ ਵੀਡੀਓ ਦਾ ਆਸਾਨੀ ਨਾਲ ਪ੍ਰਬੰਧਨ ਕਰ ਸਕਦੀ ਹੈ।
*ਫ਼ਿਲਹਾਲ ਚਿਹਰਾ ਵਰਗੀਕਰਨ ਵਿਸ਼ੇਸ਼ਤਾ ਸਾਰੇ ਦੇਸ਼ਾਂ ਵਿੱਚ ਉਪਲਬਧ ਨਹੀਂ ਹੈ